Punjabi Boliyan

#1
ਕੋਠੇ ਪਿਆ ਕਿੱਲ ਮਾਹੀਆ ਕੋਠੇ ਪਿਆ ਕਿੱਲ ਮਾਹੀਆ...
ਦਿਨਾਂ 'ਚ ਹੀ ਤੂੰ ਵਿਗੜ ਗਿਓੰ ਦੇ ਦਿੱਤੀ ਕੀ ਮੈ ਥੋੜੀ ਢਿੱਲ ਮਾਹੀਆ... ;-) :-P

#2
ਚਿੱਟਾ ਚਾਦਰਾ, ਪੱਗ ਗੁਲਾਬੀ, ਖੂਹ ਤੇ ਕੱਪੜੇ ਧੋਵੇ, ਸਾਬਣ ਥੋੜਾ, ਮੈਲ ਬਥੇਰੀ, ਉੱਚੀ ਉੱਚੀ ਰੋਵੇ,
ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ, ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ

#3
ਆਰੀ, ਆਰੀ, ਆਰੀ... ਲੱਕ ਪਤਲਾ, ਬਦਨ ਦੀ ਭਾਰੀ, ਮੁੰਡੇ ਖੁੰਡੇ ਰਹਿਣ ਘੂਰਦੇ, ਵੇ ਮੈਂ ਇਸ਼ਕ ਤੇਰੇ ਦੀ ਮਾਰੀ,
ਲੈ ਗਿਆ ਮੇਰਾ ਦਿਲ ਕੱਢ ਕੇ, ਬੋਲੀ ਪਾਉਂਦੇ ਨੇ ਟਿਕਾ ਕੇ ਅੱਖ ਮਾਰੀ,
ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ, ਛੇੜ ਦੀਆਂ ਹਾਣ ਦੀਆਂ, ਤੇਰੀ ਗੜਵੀ ਵਾਲੇ ਨਾਲ ਯਾਰੀ...

#4
ਚਾਬੀ ਚਾਬੀ ਚਾਬੀ ਬਦਾਮੀ ਰੰਗੇ ਸੂਟ ਵਾਲੀਏ, ਤੇਰੀ #ਟੌਹਰ ਹੈ ਪੂਰੀ ਨਵਾਬੀ, ਨਾਗ ਜਿਹੀ ਗੁੱਤ ਵਿੱਚ ਨੀਂ, ਗੁੰਨੀ ਸ਼ੌਕ ਦੀ ਪਰਾਂਦੀ ਗੁਲਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ ਤੇਰੇ ਕਰ ਗਏ ਨੈਣ ਸ਼ਰਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ, ਤੇਰੇ ਕਰ ਗਏ ਨੈਣ ਸ਼ਰਾਬੀ...

#5
ਬਾਰੀ ਬਰਸੀ ਖਟਨ ਗਿਆ ਸੀ, ਖ਼ੱਟ ਕੇ ਲਿਆਂਦਾ ਪਤੀਲਾ__
ਇੱਕ ਵਾਰੀ ਹਾਂ ਕਰਦੇ ਨਖਰੋ ਤੇਨੂੰ ਸੂਟ ਸਵਾ ਦੂੰ ਨੀਲਾ__ ;)

#6
ਜੇ ਮਾਹੀਆ ਤੂੰ ਸ਼ਹਿਰ ਗਿਉ ___
ਇਕ ਰੀਝ ਪੁਗਾ ਦੇ ਮੇਰੀ ਵੇ ਸੂਟ ਮੇਰਾ ਹੈ ਪੂਰਾ ਟੋਹਰੀ ______
ਚੁੰਨੀ ਹੈ ਨਹੀਂ ਭਾਰੀ ਜੁੱਤੀ ਕਰਦੀ ਚੂ ਚੂ ਚੂ ਚੂ _____
ਹੁਸਨ ਦੀ ਭਰੀ ਪਟਾਰੀ ਵੇ ਇੱਕੋ ਕਮੀ ਜੋ ਨਿੱਤ ਨਿੱਤ ਰੜਕੇ __
ਜਾਂਦੀ ਨਹੀ ਸਹਾਰੀ ਸੋਹਣਿਆ .... ਰਾਂਝਣਾ ..... ਹੀਰਿਆ....
ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ ਸੋਹਣਿਆ ਲੈ ਆਈ ਵੇ_____
ਇਕ ਸਿਰ ਕਢਵੀਂ ਫੁਲਕਾਰੀ !

#7
ਬਾਰੀ ਬਰਸੀ ਖਟਨ ਗਿਆ ਸੀ ਖੱਟ ਕੇ ਲਿਆਦੀ ਚਾਬੀ __
ਤੁਹਾਡਾ ਭਰਾ ਛੜਾ ਫਿਰਦਾ ਕੰਜਰੋ ਲੱਭ ਲਿਆ ਦੇਵੋ ਤੁਹਾਡੀ ਭਾਬੀ

#8
ਦਾਣੇ__ਦਾਣੇ__ਦਾਣੇ_ _ _ ਗੱਲਾਂ ਸੱਚੀਆਂ ਹੀ ਕਹਿਣ ਸਿਆਣੇ____
ਨੀ ਦੱਬੀ ਹੋਈ ਸ਼ਰਾਬ ਵਰਗੇ_ _ _ ਬੜੇ ਕੀਮਤੀ ਨੇ ਯਾਰ ਪੁਰਾਣੇ___ ;)

#9
ਨਵਾਂ -ਨਵਾਂ ਮੈਂ ਲਾਗਿਯਾ College ਵਿਚ ਮੇਰਾ ਬਾਪੁ ਮਿਲਣ ਲਈ ਆਯਾ,
ਨੀ 5 ਬੋਰੀਆਂ ਪਤਾਸੇ ਭਰਕੇ, ਨਾਲ ਆਪਣੇ ਹੈ Leyaya,
ਜਾਂਦੇ - ਜਾਂਦੇ ਨੇ #Madam ਨੂ ਬਲਿਯੇ, 100 ਦਾ Note Pharhaya
Madam ਨਿਤ ਪੁਛਦੀ, ਤੇਰਾ ਬਾਪੁ ਮਿਲਣ ਨੀ ਆਯਾ........

#10
ਬਾਰੀ ਬਰਸੀ ਖਟਨ ਗਿਆ ਸੀ ਓ ਖਟ ਕੇ ਕੀ ਲਿਆਂਦਾ ਫਿਰ
ਓ ਖਟ ਕੇ ਲਿਆਂਦਾ ਬੂਰਾ ਹੁਣ ਸਾੰਨੂ ਮਾਫ਼ ਕਰੋ, ਸਾਡਾ ਟਾਈਮ ਹੋ ਗਿਆ ਪੂਰਾ,
ਹੁਣ ਸਾੰਨੂ ਮਾਫ਼ ਕਰੋ , ਸਾਡਾ ਟਾਈਮ ਹੋ ਗਿਆ ਪੂਰਾ....