Punjabi Status
#1
ਜ਼ਿੰਦਗੀ ਦਾ ਅਸੂਲ ਬਣਾ ਲਵੋ ਜੋ ਛੱਡ ਗਿਆ ਉਸਨੂੰ ਭੁੱਲ ਜਾਓ।
#2
ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ ,ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥ …. :)
#3
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ , ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।
#4
ਕੁਝ ਦਿਨ ਚੁੱਪ ਰਹਿ ਕੇ ਵੇਖੋ , ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ।
#5
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
#6
ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ
#7
ਤੁਸੀਂ ਅਗਰ ਕਿਸੇ ਨਾਲ ਜ਼ਿੰਦਗੀ ਭਰ ਦਾ ਰਿਸ਼ਤਾ ਨਿਭਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਲ ਵਿਚ ਇਕ ਕਬਰਿਸਤਾਨ ਬਣਾ ਲਵੋ ਜਿਸ ਵਿਚ ਤੁਸੀਂ ਉਸਦੀ ਸਾਰੀਆਂ ਗ਼ਲਤੀਆਂ ਦਫ਼ਨ ਕਰ ਸਕੋ.
#8
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
#9
ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ…
#10
ਜਿਨ੍ਹਾ ਦੇ ਦਿਲ ਬਹੁਤ ਕਮਜ਼ੋਰ ਹੁੰਦੇ ਨੇ, ਅਕਸਰ ਉਹੀ ਲੋਕ ਦੁਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ।
#11
ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ ਆਪਨੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।
#12
ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ..
ਫਿਰ ਲੋਕ practical ਹੋ ਗਏ,ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ …..
ਹੁਣ ਲੋਕ professional ਹੋ ਗਏ,…ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਇਦਾ ਚੁੱਕਿਆ ਜਾ ਸਕੇ …
#13
ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਸ਼ਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।
#14
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
#15
ਉਹਨਾ ਫੁੱਲਾਂ ਦੀ ਰਾਖੀ ਕੌਣ ਕਰਦਾ…ਜੌ ਉੱਗ ਪੈਂਦੇ ਬਾਹਰ ਕਿਆਰੀਆਂ ਦੇ,ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ…
#16
ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।
#17
ਭਾਵੇਂ 7 ਫੇਰੇ ਲੈ ਲਓ..ਭਾਵੇਂ 4 ਲਾਵਾਂ ਲੈ ਲਓ …ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈ…ਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ
#18
ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”
#19
ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ
#20
ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ